ਪੰਜਾਬ

ਮੌਜ਼ੂਦਾ ਹਾਲਤਾਂ ਨੂੰ ਦੇਖ ਕੇ ਭਾਈ ਅੰਮ਼੍ਰਿਤਪਾਲ ਸਿੰਘ ਦਾ ਪਰਵਾਰ ਨਹੀ ਚਾੰਹੁਦਾ ਕਿ ਭਾਈ ਸਾਹਿਬ ਚੋਣ ਲੜਣ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 24, 2024 07:18 PM

ਅੰਮ੍ਰਿਤਸਰ - ਸਿੱਖਾਂ ਦੀਆਂ ਰਾਜਨੀਤਕ ਪਾਰਟੀਆਂ ਵਾਂਗ ਧਾਰਮਿਕ ਲੀਡਰਸ਼ਿਪ ਵੀ ਸਿੱਖ ਮਸਲਿਆਂ ਪ੍ਰਤੀ ਸੰਜੀਦਾ ਰੋਲ ਅਖਤਿਆਰ ਕਰਨ ਵਿਚ ਬੁਰੀ ਤਰਾਂ ਨਾਲ ਅਸਫਲ ਰਹੀ ਹੈ। ਬੰਦੀ ਸਿੱਖਾਂ ਦੇ ਮਾਮਲੇ ਤੇ ਵਖ ਵਖ ਧੜਿਆਂ ਵਿਚ ਵੰਡੀਆਂ ਰਾਜਨੀਤਕ ਪਾਰਟੀਆਂ ਦੇ ਨਿਭਾਏ ਰੋਲ ਦਾ ਕੋਈ ਸਾਰਥਿਕ ਨਤੀਜਾ ਨਾ ਨਿਕਲਣ ਕਾਰਨ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੇ ਹੱਥ ਵਿਚ ਲਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬੰਦੀ ਸਿੱਖਾਂ ਦੀ ਰਿਹਾਈ ਲਈ ਅਜਿਹਾ ਕੁਝ ਨਹੀ ਕਰ ਸਕੇ ਜਿਸ ਤੇ ਕੌਮ ਫਖ਼ਰ ਤੇ ਮਾਣ ਕਰ ਸਕਦੀ ਹੋਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਜ਼ੇਲਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਵਿਚ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ੍ਰਪਧਾਨ ਸ੍ਰ ਹਰਮੀਤ ਸਿੰਘ ਕਾਲਕਾ, ਜਲੰਧਰ ਦੇ ਇਕ ਪੰਜਾਬੀ ਅਖਬਾਰ ਦੇ ਸੰਪਾਦਕ ਸ੍ਰ ਬਰਜਿੰਦਰ ਸਿੰਘ ਹਮਦਰਦ, ਅਕਾਲੀ ਆਗੂ ਸ੍ਰ ਵਿਰਸਾ ਸਿੰਘ ਵਲਟੋਹਾ ਅਤੇ ਪਟਿਆਲਾ ਜ਼ੇਲ ਵਿਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨੂੰ ਸ਼ਾਮਲ ਕੀਤਾ ਗਿਆ। ਦੋ ਜਾਂ ਤਿੰਨ ਮੀਟਿੰਗਾਂ ਤੋ ਬਾਅਦ ਇਹ ਕਮੇਟੀ ਸ਼ੋ੍ਰਮਣੀ ਕਮੇਟੀ ਦੀਆਂ ਫਾਇਲਾ ਦੇ ਵਿਚ ਇਤਿਹਾਸ ਹੀ ਬਣ ਕੇ ਰਹਿ ਗਈ। ਸਬ ਕਮੇਟੀ ਦੇ ਮੈਂਬਰ ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਜੋ ਕੰਮ ਕੀਤੇ ਉਹ ਭੁਲਾਏ ਨਹੀ ਜਾ ਸਕਦੇ।ਐਡਵੋਕੇਟ ਧਾਮੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਸਿਰ ਤੋੜ ਯਤਨ ਕੀਤੇ। 25 ਲੱਖ ਦੇ ਕਰੀਬ ਪ੍ਰੋਫਾਰਮੇ ਭਰਵਾਏ ਗਏ। ਇਸ ਦੌਰਾਨ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਸਾਮ ਦੀ ਡਿਬਰੂਗੜ੍ਹ ਜ਼ੇਲ ਵਿਚ ਨਜਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਚਾਰਾਜੋਈ ਕਰਨ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ। ਇਸ ਸਬ ਕਮੇਟੀ ਵਿਚ ਸ਼ੋ੍ਰਮਣੀ ਕਮੇਟੀ ਦੇ ਜ਼ੁਨੀਅਰ ਮੀਤ ਪ੍ਰਧਾਨ ਸ੍ਰ ਗੁਰਬਖਸ਼ ਸਿੰਘ ਖ਼ਾਲਸਾ, ਜਰਨਲ ਸਕੱਛਰ ਸ੍ਰ ਰਜਿੰਦਰ ਸਿੰਘ ਮਹਿਤਾ, ਪੰਥਕ ਵਕੀਲ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਪੰਥਕ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਤੇ ਸ੍ਰ ਅਜਮੇਰ ਸਿੰਘ ਨੂੰ ਸ਼ਾਮਲ ਕੀਤਾ ਗਿਆ। ਇਹ ਕਮੇਟੀ ਵੀ ਕੋਹ ਨਾ ਚਲੀ ਬਾਬਾ ਥਿਆਈ ਵਾਲੀ ਹਾਲਤ ਵਿਚ ਹੈ। ਹਲਾਤ ਇਹ ਬਣ ਗਏ ਹਨ ਕਿ ਡਿਬਰੂਗੜ੍ਹ ਜ਼ੇਲ ਦੇ ਬੰਦੀ ਸਿੱਖਾਂ ਬਾਰੇ ਸੰਗਤਾਂ ਨੂੰ ਜਾਗਰੂਕ ਕਰਨ ਲਈ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਖੁਦ ਬੰਦੀ ਸਿੱਖਾਂ ਦੇ ਪਰਵਾਰਾਂ ਨੂੰ ਚੇਤਨਾ ਮਾਰਚ ਕਢਣ ਦੀ ਸਲਾਹ ਦਿੱਤੀ।ਤਹਿ ਤਰੀਕ ਤੋ ਇਕ ਦਿਨ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਵਾਰ ਦੇ ਮੈਂਬਰਾਂ ਨੂੰ ਅੰਮ੍ਰਿਤਸਰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਤੇ ਜਥੇਦਾਰ ਜੀ ਚੁੱਪ ਵਟ ਗਏ।ਡਿਬਰੂਗੜ੍ਹ ਦੇ ਬੰਦੀ ਸਿੱਖਾਂ ਦੇ ਪਰਵਾਰ ਵਾਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਪਹੰਚ ਕਰਕੇ ਅਗਲੇਰੇ ਪ੍ਰੋਗਰਾਮ ਲਈ ਯਤਨ ਕਰ ਰਹੇ ਹਨ ਪਰ ਮਜਾਲ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਨਾਂ ਪਰਵਾਰਾ ਨੂੰ ਦਰਸ਼ਨ ਵੀ ਦੇ ਜਾਣ। ਬੰਦੀ ਸਿੱਖਾਂ ਦੇ ਮਾਮਲੇ ਤੇ ਪੰਥਕ ਸੰਸਥਾਵਾਂ ਦਾ ਰੋਲ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਾਂਗ ਹੈ। ਬੰਦੀ ਸਿੱਖਾਂ ਦੇ ਮਾਮਲੇ ਤੇ ਜੋ ਗਰਮੀ ਪੰਥਕ ਸੰਸਥਾਵਾਂ ਨੇ ਅੰਮ੍ਰਿਤਸਰ ਮੋਰਚੇ ਦੇ ਸ਼ੁਰੂਆਤੀ ਦਿਨਾਂ ਵਿਚ ਦਿਖਾਈ ਸੀ ਉਹ ਹੁਣ ਨਜਰ ਨਹੀ ਆਉਦੀ। ਅੰਮ੍ਰਿਤਸਰ ਮੋਰਚੇ ਤੇ ਗਿਣਤੀ ਦੇ ਸਿੰਘਾਂ ਦਾ ਬੈਠਣਾ ਦਸਦਾ ਹੈ ਕਿ ਅਸੀ ਬੰਦੀ ਸਿੱਖਾਂ ਦੀ ਰਿਹਾਈ ਲਈ ਕਿੰਨੇ ਕੁ ਸੁਹਿਰਦ ਹਾਂ। ਅੰਮ੍ਰਿਤਸਰ ਮੋਰਚੇ ਦੇ ਅੰਰਭ ਦੇ ਦਿਨਾ ਵਿਚ ਲੋਕ ਸਭਾ ਚੋਣਾਂ ਤੋ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਤੇ ਅਕਾਲੀ ਦਲ ਅੰਮ੍ਰਿਤਸਰ ਫਤਿਹ ਐਲਾਨ ਕਰਦੇ ਨਹੀ ਸਨ ਥਕਦੇ ਕਿ ਅਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਸੀਟ ਲੜਾ ਕੇ ਜ਼ੇਲ ਤੋ ਬਾਹਰ ਲਿਆਵਾਗੇ ਪਰ ਜਦ ਚੋਣ ਮੈਦਾਨ ਭਖਿਆ ਤਾਂ ਸਾਰੇ ਹੀ ਖਾਮੋਸ਼ ਹੋ ਗਏ ਹਨ। ਅਕਾਲੀ ਦਲ ਬਾਦਲ ਕਦੇ ਕਦੇ ਦਮਗਜਾ ਮਾਰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ ਪਰ ਭਾਈ ਅੰਮ਼੍ਰਿਤਪਾਲ ਸਿੰਘ ਦਾ ਪਰਵਾਰ ਮੌਜ਼ੂਦਾ ਹਾਲਤਾਂ ਨੂੰ ਦੇਖ ਕੇ ਨਹੀ ਚਾੰਹੁਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਣ।ਸਾਰੇ ਹੀ ਬੰਦੀ ਸਿੱਖਾਂ ਦੇ ਮਾਮਲੇ ਤੇ ਹੁਣ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸੰਸਥਾਵਾਂ ਦੀ ਟੇਕ ਛਡ ਕੇ ਪੰਥ ਨੂੰ ਆਪ ਸੁਹਿਰਦ ਯਤਨ ਕਰਨ ਦੀ ਲੋੜ ਹੈ। ਇਸ ਸੰਬਧੀ ਦਮਦਮੀ ਟਕਸਾਲ ਦੇ ਭਾਈ ਸੁਖਦੇਵ ਸਿੰਘ ਨਾਗੋਕੇ ਨੇ ਕਿਹਾ ਕਿ ਜਥੇਦਾਰ ਨੂੰ ਖੁਦ ਬੰਦੀ ਸਿੱਖਾਂ ਦੀ ਰਿਹਾਈ ਲਈ ਵਿਢੇ ਸੰਘਰਸ਼ ਵਿਚ ਅਗਵਾਈ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕੌਮ ਦੇ ਨੌਜਵਾਨ ਸਜਾਵਾਂ ਪੂਰੀਆਂ ਕਰਕੇ ਵੀ ਜ਼ੇਲਾਂ ਵਿਚ ਹਨ ਤੇ ਜਥੇਦਾਰ ਸਾਹਿਬ ਸਾਰਥਿਕ ਫੈਸਲਾ ਲੈਣ ਦੀ ਬਜਾਏ ਇਧਰ ਉਧਰ ਦੀਆਂ ਮਾਰ ਰਹੇ ਹਨ। ਉਨਾਂ ਕਿਹਾ ਕਿ ਬੰਦੀ ਸਿੱਖਾਂ ਦੇ ਮਾਮਲੇ ਤੇ ਢਿਲ ਮਠ ਕਰਨੀ ਜਾਇਜ ਨਹੀ ਹੈ।

Have something to say? Post your comment

 

ਪੰਜਾਬ

ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਸੈਕਟਰ 34 ਵਿਖੇ ਹੋਈ

ਇਕ ਤੋਂ ਬਾਅਦ ਇਕ ਦਿੱਲੀ ਆਧਾਰਿਤ ਪਾਰਟੀਆਂ ਦਾ ਤਜ਼ਰਬਾ ਕਰਨਾ ਪੰਜਾਬ ਨੂੰ ਬਹੁਤ ਮਹਿੰਗਾ ਪਿਆ: ਸੁਖਬੀਰ

ਬ੍ਰਹਮਪੁਰਾ ਵੱਲੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਦੀ ਮੰਗ

ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਜਰੂਰੀ- ਐਡਵੋਕੇਟ ਬੱਲੀ

ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਮਾਤਾ ਸੁੰਦਰੀ ਜੀ ਦਾ ਜਨਮ ਦਿਹਾੜਾ

ਪੁੰਛ 'ਤੇ ਹਮਲਾ ਭਾਜਪਾ ਦਾ 'ਚੋਣਾਂ ਤੋਂ ਪਹਿਲਾਂ ਦਾ ਸਟੰਟ' : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲਾਲਚ ਬਦਲੇ ਵੋਟ ਨਾ ਪਾਉਣ ਦੀ ਅਪੀਲ

ਬੇਅਦਬੀ ਦੀਆਂ ਕਈ ਘਟਨਾਵਾਂ ਰੋਕਣ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪੂਰੀ ਤਰ੍ਹਾਂ ਅਸਫਲ 

ਡਾ: ਧਰਮਵੀਰ ਗਾਂਧੀ ਦੀ ਜਿੱਤ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੋਈ ਕਾਂਗਰਸ